ਮਕਬੂਲ ਅਹਿਮਦਕਾਦੀਆਂ/16 ਅਕਤੂਬਰ
ਅੱਜ ਬਹਿਸ਼ਤੀ ਮਕਬਰਾ ਕਾਦੀਆਂ ਦੇ ਨਾਲ ਲਗਦੇ ਡੰਪ ਨੂੰ ਸਮਾਪਤ ਕਰਕੇ ਉਥੇ ਇੱਕ ਖ਼ੂਬਸੂਰਤ ਪਾਰਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਰੱਖਿਆ। ਇੱਸ ਮੋਕੇ ਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਮੋਜੂਦ ਸਨ।
ਇੱਸ ਮੋਕੇ ਤੇ ਬੋਲਦੀਆਂ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਦੀਆਂ ਅਹਿਮਦੀਆ ਜਮਾਤ ਦਾ ਹੈਡ ਕਵਾਟਰ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਭਾਰੀ ਤਾਦਾਦ ਚ ਲੋਕ ਪਵਿਤੱਰ ਨਗਰੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਬਹਿਸ਼ਤੀ ਮਕਬਰਾ ਦੀ ਦੀਵਾਰ ਨਾਲ ਨਾਲ ਸ਼ਹਿਰ ਦੀ ਗੰਦਗੀ ਡੰਪ ਹੁੰਦੀ ਸੀ। ਜਿਸਦੇ ਕਾਰਨ ਦੁਨਿਆ ਭਰ ਦੇ ਅਹਿਮਦੀ ਭਾਈਚਾਰੇ ਦੇ ਲੋਕਾਂ ਨੂੰ ਠੇਸ ਪਹੁੰਚਦੀ ਸੀ। ਜਮਾਤ ਦੀ ਮੰਗ ਤੇ ਪੰਜਾਬ ਸਰਕਾਰ ਨੇ ਇੱਥੇ ਇੱਕ ਖ਼ੂਬਸੂਰਤ ਪਾਰਕ ਬਣਵਾਉਣ ਦਾ ਫ਼ੈਸਲਾ ਲਿਆ ਹੈ। ਅਤੇ ਇੱਸ ਪਾਰਟ ਦਾ ਨੀਂਹ ਪੱਥਰ ਰੱਖਣ ਲਈ ਉਹ ਇੱਥੇ ਆਏ ਹਨ।
ਉਨ੍ਹਾਂ ਦੱਸਿਆ ਕਿ 40 ਲੱਖ ਰੁਪਏ ਦੀ ਲਾਗਤ ਚ ਬਣਨ ਵਾਲੇ ਇੱਸ ਪਾਰਕ ਚ ਬੱਚਿਆਂ ਲਈ ਝੁਲੇ ਵੀ ਲਗਾਏ ਜਾਣਗੇ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇੱਸ ਪ੍ਰੋਜੈਕਟ ਚ ਹਿੱਸਾ ਪਾਉਂਦੇ ਹੋਏ 10 ਲੱਖ ਰੁਪਏ ਐਮ ਪੀ ਫ਼ੰਡ ਤੋਂ ਦੇਣ ਦਾ ਐਲਾਨ ਕੀਤਾ ਹੈ। ਸ਼ਹਿਰ ਦਾ ਇੱਹ ਪਹਿਲਾ ਪਾਰਕ ਹੋਵੇਗਾ।
ਇੱਸ ਮੋਕੇ ਤੇ ਜ਼ਿਲਾਧੀਸ਼ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਕਾਦੀਆਂ ਚ ਅਨੇਕ ਵਿਕਾਸ ਪ੍ਰੋਜੈਕਟਾਂ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਸਹਿਯੋਗ ਨਾਲ ਕੰਮ ਚਲ ਰਿਹਾ ਹੈ। ਇੱਸ ਮੋਕੇ ਤੇ ਨਗਰ ਕੋਂਸਲ ਕਾਦੀਆਂ ਦੀ ਪ੍ਰਧਾਨ ਜੋਗਿੰਦਰਪਾਲ ਨੰਦੂ ਨੇ ਦੱਸਿਆ ਕਿ ਚੌਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ ਦੀ ਕੋਸ਼ਿਸ਼ਾਂ ਸਦਕਾ ਇੱਹ ਪਾਰਕ ਬਣ ਰਿਹਾ ਹੈ ।
ਇੱਸ ਮੋਕੇ ਤੇ ਚੋਧਰੀ ਅਬਦੁਲ ਵਾਸੇ ਕੌਂਸਲਰ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਜਮਾਤੇ ਅਹਿਮਦੀਆ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਮਨਜ਼ੂਰ ਕਰਕੇ ਪਾਰਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇੱਸ ਮੋਕੇ ਤੇ ਨਰਿੰਦਰ ਕੁਮਾਰ ਭਾਟੀਆ ਸਾਬਕ ਪ੍ਰਧਾਨ ਨਗਰ ਕੋਂਸਲ ਕਾਦੀਆਂ, ਜਗਦੀਸ਼ ਰਾਜ ਜੰਬਾ, ਰੋਸ਼ਣ ਲਾਲ ਬੀ ਐਲ ਉ, ਪ੍ਰਿੰਸੀਪਲ ਗੁਰਬਚਨਸਿੰਘ, ਮਾਝਾ ਐਮ ਸੀ, ਹਰੀਸ਼, ਅਸ਼ੋਕ ਜਿਉਲਰਜ਼, ਫ਼ਜ਼ਲੁਰ ਰਹਿਮਾਨ ਭੱਟੀ, ਮਖ਼ਦੂਮ ਸ਼ਰੀਫ਼, ਕੇ ਤਾਰਿਕ ਅਹਿਮਦ, ਸੁੱਚਾ ਸਿੰਘ ਜੋਹਲ ਸਮੇਤ ਵੱਡੀ ਤਾਦਾਦ ਚ ਲੋਕ ਮੋਜੂਦ ਸਨ।