ਗੌਰ ਨਾਲ ਵੇਖੋ, ਭਾਮੜੀ ਵਿੱਚ ਹੋਈ ਸਾਢੇ 13 ਤੋਲੇ ਸੋਨੇ ਅਤੇ 14 ਹਜ਼ਾਰ ਨਗਦੀ ਦੀ ਚੋਰੀ ਕਰਨ ਵਾਲਾ ਕਿਵੇ ਚੜਿਆਂ ਪੁਲਸ ਦੇ ਅੜਿਕੇ

ਐਸਐਨਈ ਨੈੱਟਵਰਕ/ਹਰਚੋਵਾਲ।

ਮਨਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਭਾਮੜੀ ਦੇ ਬਿਆਨਾਂ ਤਹਿਤ ਮੁਕੱਦਮਾ ਦਰਜ ਹੋਈਆਂ ਸੀ 2-3-2022 ਨੂੰ ਸੰਗ ਵਾਲੇ ਦਿਨ ਉਸ ਦੇ ਘਰ ਸਾਢੇ 13 ਤੋਲੇ ਸੋਨਾ ਅਤੇ ਨਕਦ 14 ਹਜ਼ਾਰ ਰੁਪਏ ਚੂਰੀ ਅਣ ਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਸੰਬੰਧੀ ਇਸ ਵਾਰਦਾਤ ਨੂੰ ਐੱਸਐੱਸਪੀ ਬਟਾਲਾ ਅਤੇ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਐੱਸਐੱਚਓ ਦੀ ਯੋਗ ਅਗਵਾਈ ਹੇਠ ਚੌਕੀ ਇੰਚਾਰਜ ਪੰਜਾਬ ਸਿੰਘ ਵੱਲੋਂ ਬੜੀ ਮਿਹਨਤ ਮੁਸ਼ੱਕਤ ਨਾਲ ਚੋਰੀ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ ਹੈ।

ਇਸ ਮੌਕੇ ਚੌਂਕੀ ਇੰਚਾਰਜ ਪੰਜਾਬ ਸਿੰਘ ਨੇ ਦੱਸਿਆਂ ਕਿ ਬਲਵੰਤ ਕੁਮਾਰ ਉਰਫ ਬੱਬਲੂ ਪੁੱਤਰ ਰਾਜ ਕੁਮਾਰ ਵਾਸੀ ਕਡਿਆਲ ਕਲੋਨੀ ਬਟਾਲਾ ਬਾਈਪਾਸ ਅਤੇ ਚਰਨਜੀਤ ਸਿੰਘ ਉਰਫ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਕਡਿਆਲ ਕਲੋਨੀ,ਸਰਜਰਮਨਜੀਤ ਸਿੰਘ ਉਰਫ਼ ਕਾਲੂ ਪੁੱਤਰ ਚਰਨਜੀਤ ਸਿੰਘ ਦੇ ਗਿਰੋਹ ਵੱਲੋਂ ਭਾਮੜੀ ਅਤੇ ਵਡਾਲਾ ਗ੍ਰੰਥੀਆਂ ਅਤੇ ਹੋਰ ਵੀ ਕਈ ਥਾਵਾਂ ਤੇ ਚੋਰੀਆਂ ਕੀਤੀਆਂ ਹਨ।ਜਿਸ ਵਿੱਚੋਂ ਬਲਵੰਤ ਕੁਮਾਰ ਉਰਫ ਬੱਬਲੂ ਪੁੱਤਰ ਰਾਜ ਕੁਮਾਰ ਵਾਸੀ ਕਡਿਆਲ ਕਲੋਨੀ ਬਟਾਲਾ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਚੋਰੀ ਸਮੇਂ ਵਰਤੀ ਸਕੂਟਰੀ ਬਿਨਾਂ ਨੰਬਰੀ ਵੀ ਬਰਾਮਦ ਕੀਤੀ ਹੈ ਅਤੇ ਬਾਕੀਆਂ ਦੋਸ਼ੀਆਂ ਦੀ ਭਾਲ ਜਾਰੀ ਹੈ।

ਦੋਸ਼ੀਆਂ ਖਿਲਾਫ਼ ਮੁਕਦਮਾ ਨੰਬਰ 37 ਦੇ ਤਹਿਤ 454,380 ਦੀ ਕਾਰਵਾਈ ਕੀਤੀ ਹੈ।

100% LikesVS
0% Dislikes