ਬਟਾਲਾ ਵਿੱਚ ਕਿਸ ਨੇਤਾ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਬਟਾਲਾ ਚੋਣ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇਣ ਦੀ ਕੀਤੀ ਵਕਾਲਤ,ਪੜੋ, ਇਸ ਖ਼ਬਰ ‘ਚ…………..? 

ਨਿਤਿਨ ਧਵਨ/ਬਟਾਲਾ । 

  ਬਟਾਲਾ ਨਗਰ ਨਿਗਮ ਦੇ ਵਾਰਡ ਨੰ. 19 ਤੋਂ ਕਾਂਗਰਸ ਪਾਰਟੀ ਦੇ ਪ੍ਰਭਾਵਸ਼ਾਲੀ ਲੀਡਰ ਤੇ ਐੱਮਸੀ ਜਰਮਨਜੀਤ ਸਿੰਘ ਬਾਜਵਾ ਨੇ ਕਾਂਗਰਸ ਹਾਈ ਕਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਭਾਰਤ ਦੀ ਅਜ਼ਾਦੀ ਤੋਂ ਬਾਅਦ ਬਟਾਲਾ ਦੇ ਇਤਿਹਾਸ ਵਿੱਚ ਸਭ ਨਾਲੋਂ ਵੱਧ ਇਤਿਹਾਸਕ ਵਿਕਾਸਮੁਖੀ ਕਾਰਜਾਂ ਨੂੰ ਸਫ਼ਲਤਾ ਨਾਲ ਕਰਨ ਵਾਲੇ ਹਰਮਨ-ਪਿਆਰੇ ਲੋਕ-ਨੇਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਪੰਜਾਬ ਸਰਕਾਰ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਟਾਲਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਜਾਵੇ, ਤਾਂ ਜੋ ਬਟਾਲਾ ਨੂੰ ਪੰਜਾਬ ਦਾ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ। 

ਕੌਂਸਲਰ  ਜਰਮਨਜੀਤ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਨਿਗਮ ਬਟਾਲਾ ਵਿੱਚ ਕੈਬਨਿਟ ਮੰਤਰੀ ਤ੍ਰਿਪਟ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਬਟਾਲਾ ਦੀਆਂ ਸਾਰੀਆਂ ਕਲੋਨੀਆਂ ਦਾ ਵੱਡਾ ਸੀਵਰੇਜ ਪਾਉਣਾ, ਸਾਰੀਆਂ ਕਲੋਨੀਆਂ ਦੀਆਂ ਟੁੱਟੀਆਂ ਸੜਕਾਂ ਦਾ ਪੱਕਾ ਨਿਰਮਾਣ ਕਰਵਾਉਣਾ, ਹੰਸਲੀ ਨਾਲੇ ਨੂੰ ਚਾਰ-ਚੁਫੇਰਿਓਂ ਪੱਕਾ ਕਰਕੇ ਖ਼ੂਬਸੂਰਤ ਬਣਾਉਣਾ, ਹੰਸਲੀ ਦੇ ਮੁੱਖ ਸੜਕਾਂ ਦੇ ਪੁਲਾਂ ਦਾ ਪੱਕਾ ਨਿਰਮਾਣ ਕਰਵਾਉਣਾ, ਬਟਾਲਾ ਵਾਸੀਆਂ ਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਦਿਨੇ-ਰਾਤ  ਉਹਨਾਂ ਦੀ ਸੁਣਵਾਈ ਕਰਕੇ ਇਨਸਾਫ਼ ਦਿਵਾਉਣਾ ਤੇ ਕਰੋੜਾਂ ਦੀ ਲਾਗਤ ਵਾਲੇ ਸੜਕਾਂ ਦੇ ਵੱਡ ਪ੍ਰੋਜੈਕਟਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਅਧਾਰ ‘ਤੇ ਸਫ਼ਲ ਬਣਾਉਣ ਵਰਗੇ ਅਨੇਕਾਂ ਇਤਿਹਾਸਕ ਕਾਰਜਾਂ ਕਰਕੇ 33 ਦੇ ਕਰੀਬ ਬਟਾਲਾ ਦੇ ਕੌਂਸਲਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਚੱਟਾਨ ਵਾਂਗ ਖੜੇ੍ਹ ਹਨ।

 ਉਹਨਾਂ ਕਿਹਾ ਕਿ ਉਹ ਸੌ ਪ੍ਰਤੀਸ਼ਤ ਦਾਅਵੇ ਅਤੇ ਪੂਰਨ ਵਿਸ਼ਵਾਸ ਨਾਲ ਕਾਂਗਰਸ ਹਾਈ ਕਮਾਨ ਨੂੰ ਯਕੀਨ ਦਿਵਾਉਂਦੇ ਹਨ ਕਿ ਜੇਕਰ ਬਟਾਲਾ ਹਲਕੇ ਤੋਂ ਤ੍ਰਿਪਟ ਰਜਿੰਦਰ ਸਿੰਘ ਬਾਜਵਾ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਟਿਕਟ ਦੇ ਕੇ ਨਿਵਾਜਿਆ ਜਾਂਦਾ ਹੈ ਤਾਂ ਉਹ ਹਰ ਹਾਲਤ ਵਿੱਚ ਵੱਡੇ ਫ਼ਰਕ ਨਾਲ ਬਟਾਲਾ ਤੋਂ ਜਿੱਤ ਯਕੀਨਨ ਦਿਵਾਉਣ ਲਈ ਦਿਨ-ਰਾਤ ਇੱਕ ਕਰਨਗੇ।

 ਉੁਹਨਾਂ ਇਹ ਵੀ ਕਿਹਾ ਕਿ ਬਟਾਲਾ ਦੇ ਲੋਕਾਂ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੂੜ੍ਹੇ ਮੋਹ ਕਾਰਨ ਬਟਾਲਾ ਤੋਂ ਵਿਰੋਧੀਆਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਂਗਰਸ ਪਾਰਟੀ ਨੂੰ ਇਸ ਬਟਾਲਾ ਹਲਕੇ ਤੋਂ ਸੌਫੀਸਦੀ ਜਿੱਤ ਨਸੀਬ ਹੋਵੇਗੀ।

ਜਰਮਨਜੀਤ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡਿਪਟੀ ਮੁੱਖ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਤੋਂ ਇਹ ਵੀ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਤਿਹਾਸਕ ਸ਼ਹਿਰ ਬਟਾਲਾ ਨੂੰ ਜਲਦ ਤੋਂ ਜਲਦ ਜ਼ਿਲਾ੍ਹ ਬਣਾ ਕੇ ਬਟਾਲਾ ਦੇ ਵਾਸੀਆਂ ਨੂੰ ਬਣਦਾ ਇਨਸਾਫ਼ ਦੇਵੇ।

50% LikesVS
50% Dislikes