30-31 ਜੁਲਾਈ YELLOW ALERT…..ਤੇਜ਼ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ…

SNE IMAGE

SNE NETWORK.CHANDIGARH.

ਮੌਸਮ ਵਿਭਾਗ ਨੇ 30 ਅਤੇ 31 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ‘ਚ ਕੁਝ ਥਾਵਾਂ ‘ਤੇ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਰਨ ਤਾਪਮਾਨ 39.2 ਡਿਗਰੀ ਤੱਕ ਡਿੱਗ ਗਿਆ ਹੈ। ਤਾਪਮਾਨ ‘ਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 1.6 ਡਿਗਰੀ ਵੱਧ ਰਹਿੰਦਾ ਹੈ।

AMRITSAR ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਰਿਹਾ

AMRITSAR ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ, ਲੁਧਿਆਣਾ ਦਾ 34.6, ਪਟਿਆਲਾ ਦਾ 34.5, ਪਠਾਨਕੋਟ ਦਾ 36.5, ਬਠਿੰਡਾ ਦਾ ਸਭ ਤੋਂ ਵੱਧ 39.2 ਡਿਗਰੀ, ਗੁਰਦਾਸਪੁਰ ਦਾ 34.5, ਬਰਨਾਲਾ ਦਾ 35.5, ਫ਼ਿਰੋਜ਼ਪੁਰ ਦਾ 35.5, ਜਲੰਧਰ ਦਾ 33.8 ਡਿਗਰੀ ਰਿਹਾ।

LUDHIANA ਵਿੱਚ ਘੱਟੋ-ਘੱਟ ਪਾਰਾ 25.8 ਡਿਗਰੀ ਰਿਹਾ

LUDHIANA ਵਿੱਚ ਸਭ ਤੋਂ ਘੱਟ ਪਾਰਾ 25.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 27.0, ਪਟਿਆਲਾ ਵਿੱਚ 28.0, ਪਠਾਨਕੋਟ ਵਿੱਚ 29.6, ਬਠਿੰਡਾ ਵਿੱਚ 31.8 ਡਿਗਰੀ, ਬਰਨਾਲਾ ਵਿੱਚ 30.1, ਫਾਜ਼ਿਲਕਾ ਵਿੱਚ 30.9 ਅਤੇ ਜਲੰਧਰ ਵਿੱਚ 29.4 ਡਿਗਰੀ ਦਰਜ ਕੀਤਾ ਗਿਆ।

100% LikesVS
0% Dislikes