ਆਈਏਐੱਸ  ਮੁਹੰਮਦ ਇਸ਼ਫ਼ਾਕ ਨੇ ਬਾਲ-ਸਾਹਿਤ ਪੁਸਤਕ “ਮਿਹਨਤ” ਨੂੰ ਕੀਤਾ ਰਿਲੀਜ਼, ਇਸ ‘ਚ ਕੀ ਉਹ ਖ਼ਾਸ…..ਜਾਣੋ , ਉਹ ਸੱਭ ਕੁੱਜ…………..?


ਨਿਤਿਨ ਧਵਨ /ਬਟਾਲਾ/ਗੁਰਦਾਸਪੁਰ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਿਰਜਣਾਤਮਕ ਕਲਾਕਾਰੀ ਰਾਹੀਂ ਆਪਣੀਆਂ ਨਵੀਂਆਂ ਪੈੜਾਂ ਪਾਉਣ ਵਾਲੇ ਬਾਲ-ਸਾਹਿਤਕਾਰ, ਪੰਜਾਬ ਸਰਕਾਰ ਦੇ ਰਾਜ ਪੁਰਸਕਾਰ ਵਿਜੇਤਾ ਅਤੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਨਾਲ ਸੰਬੰਧਿਤ ਅਹਿਮ ਪੁਸਤਕ “ਮਿਹਨਤ” ਜ਼ਿਲਾ੍ਹ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਇਸ਼ਫ਼ਾਕ ਆਈ.ਏ.ਐੱਸ. ਵੱਲੋਂ ਰਿਲੀਜ਼ ਕੀਤੀ ਗਈ । 

ਉਹਨਾਂ ਨੇ ਬਾਲ-ਸਾਹਿਤ ਦੇ ਲੇਖਕ ਡਾ. ਕਲਸੀ ਨੂੰ ਨਵੀਂ ਪੁਸਤਕ ਦੀ ਵਧਾਈ ਦਿੰਦਿਆਂ ਕਿਹਾ ਕਿ ਲੇਖਕਾਂ ਨੂੰ ਉਸਾਰੂ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦੇ ਪਸਾਰ ਵਾਲਾ ਸਾਹਿਤ ਰਚਦੇ ਰਹਿਣਾ ਚਾਹੀਦਾ ਹੈ, ਤਾਂ ਜੋ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ। “ਮਿਹਨਤ” ਪੁਸਤਕ ਵੀ ਅਸਲ ਵਿੱਚ ਨੈਤਿਕਤਾ ਨਾਲ ਸੰਬੰਧਿਤ ਪੁਸਤਕ ਹੈ, ਜਿਸ ਵਿੱਚ ਇਸ ਵਿਸ਼ੇ ਨੂੰ ਦ੍ਰਿੜਾਇਆ ਗਿਆ ਹੈ ਕਿ ਸਫ਼ਲ ਹਸਤੀਆਂ ਦੀ ਮਿਹਨਤ ਪਿੱਛੇ ਉਹਨਾਂ ਦੇ ਮਾਂ-ਬਾਪ ਦੀ ਮਿਹਨਤ ਦਾ ਹੱਥ ਹੁੰਦਾ ਹੈ, ਜਿੰਨਾਂ ਨੂੰ ਮਾਣ ਸਹਿਤ ਸਮਝਣ ਦੀ ਲੋੜ ਹੈ।

ਇਸ ਪੁਸਤਕ ਨੂੰ ਰਿਲੀਜ਼ ਕਰਦੇ ਸਮੇਂ ਡਾ. ਕਲਸੀ ਦੇ ਨਾਲ ਸਾਬਕਾ ਡਿਪਟੀ ਡੀਈਓ ਗੁਰਦਾਸਪੁਰ ਤੇ ਸਹਾਇਕ ਜ਼ਿਲਾ੍ਹ ਨੋਡਲ ਅਫ਼ਸਰ ਸਵੀਪ ਗੁਰਦਾਸਪੁਰ ਵੀ ਹਾਜ਼ਰ ਸਨ। 

100% LikesVS
0% Dislikes