PUNJAB..ਪਰਿਵਾਰ ਦੀ ਗਰੀਬੀ ਖਤਮ ਕਰਨ ਲਈ ਦਵਿੰਦਰ ਗਿਆ ਸੀ ‘CANADA’ ਝੀਲ ਵਿੱਚੋਂ ਮਿਲੀ ਲਾਸ਼ , ਦੋਸ਼ ਲਗਾਇਆ ਕਿ ਇਹ ਹੈ ਕਤਲ…ਜਾਂਚ ਦੀ ਮੰਗ

MURDER LATEST IMAGE (GRAPHIC FILE PHOTO)

M.K.SODHI.KAPURTHALA.

CANADA ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁੱਤਰ ਦਾ ਕਤਲ ਕੀਤਾ ਗਿਆ ਹੈ। ਕਿਉਂਕਿ ਨੌਜਵਾਨ ਦੀ ਲਾਸ਼ ਇੱਕ ਝੀਲ ਵਿੱਚੋਂ ਮਿਲੀ ਸੀ। ਪੰਜਾਬ ਦੇ ਕਪੂਰਥਲਾ ਦੇ ਭੁਲੱਥ ਦੇ ਰਾਏਪੁਰ ਪੀਰ ਬਖਸ਼ਵਾਲਾ ਪਿੰਡ ਦਾ ਰਹਿਣ ਵਾਲਾ ਦਵਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ CANADA ਗਿਆ ਸੀ।

ਉਸਦੀ ਲਾਸ਼ CANADA ਦੇ ਵਿਨੀਪੈਗ ਸ਼ਹਿਰ ਦੀ ਇੱਕ ਝੀਲ ਵਿੱਚੋਂ ਮਿਲੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ। ਦਵਿੰਦਰ ਸਿੰਘ ਲਗਭਗ 8 ਸਾਲ ਪਹਿਲਾਂ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਮ ਲਈ ਕੈਨੇਡਾ ਗਿਆ ਸੀ। ਦਵਿੰਦਰ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਦੀ ਮੌਤ ਲਗਭਗ 20 ਸਾਲ ਪਹਿਲਾਂ ਹੋਈ ਸੀ। ਦਵਿੰਦਰ ਸਿੰਘ ਦੀ ਵਿਧਵਾ ਮਾਂ ਅਤੇ ਬਜ਼ੁਰਗ ਦਾਦੀ ਘਰ ਵਿੱਚ ਰਹਿੰਦੀ ਹੈ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ ‘ਤੇ ਸੀ।

ਮਾਂ ਗੁਰਮੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਦਵਿੰਦਰ ਸਿੰਘ ਦਾ ਕਤਲ ਕਰਕੇ ਉਸਨੂੰ ਝੀਲ ਵਿੱਚ ਸੁੱਟ ਦਿੱਤਾ ਗਿਆ ਹੈ। ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਮੈਂ 16 ਜੁਲਾਈ ਨੂੰ ਆਪਣੇ ਪੁੱਤਰ ਨਾਲ ਗੱਲ ਕੀਤੀ ਸੀ।

100% LikesVS
0% Dislikes