SNE NETWORK.PATIALA.
ਗੁਆਂਢੀ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ। ਇਹ ਘਟਨਾ 16 ਸਾਲ ਦੀ ਲੜਕੀ ਨਾਲ ਵਾਪਰੀ ਹੈ। ਘਟਨਾ ਸਮੇਂ ਪੀੜਤ ਪਰਿਵਾਰ ਘਰ ‘ਤੇ ਨਹੀਂ ਸੀ। ਘਰ ਦੇ ਮੈਂਬਰ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਘੱਗਾ ਥਾਣਾ ਪੁਲਸ ਨੇ ਨਾਬਾਲਗ ਪੀੜਤਾ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਸ਼ੀ ਗੁਰਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਾਬਾਲਗ ਦੇ ਪਿਤਾ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਕਿਸੇ ਰਿਸ਼ਤੇਦਾਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਉਸਦੀ 16 ਸਾਲ ਦੀ ਧੀ ਆਪਣੀ ਬੀਮਾਰ ਦਾਦੀ ਦੀ ਦੇਖਭਾਲ ਕਰਨ ਲਈ ਘਰ ਵਿੱਚ ਰਹੀ। ਤੜਕੇ ਕਰੀਬ 2 ਵਜੇ ਮੁਲਜ਼ਮ ਗੁਰਵਿੰਦਰ ਸਿੰਘ ਨਸ਼ੇ ਦੀ ਹਾਲਤ ਵਿੱਚ ਘਰ ਵਿੱਚ ਆਇਆ ਅਤੇ ਦਰਵਾਜ਼ਾ ਖੜਕਾਇਆ। ਉਹ ਧੀ ਨੂੰ ਘੜੀਸ ਕੇ ਲੈ ਗਿਆ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ।

