SNE NETWORK.LUDHIANA.
ਬਾਲੀਵੁੱਡ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੂਲੀਅਟ-3 ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹੀਂ ਦਿਨੀਂ ਦੋਵੇਂ ਕਲਾਕਾਰ ਫਿਲਮ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਰਹੇ ਹਨ। ਦਿਲਜੀਤ ਅਤੇ ਨੀਰੂ ਬਾਜਵਾ ਸ਼ਨੀਵਾਰ ਨੂੰ ਲੁਧਿਆਣਾ ‘ਚ ਲੋਕਾਂ ਵਿਚਕਾਰ ਪਹੁੰਚੇ। ਦੋਵਾਂ ਨੂੰ ਸੜਕ ਦੇ ਵਿਚਕਾਰ ਛੋਲੇ ਕੁਲਚਾ ਖਾਂਦੇ ਦੇਖਿਆ ਗਿਆ। ਦਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਲੋਕ ਉਸ ਦੀ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਜੋ ਵੀਡੀਓ ਪੋਸਟ ਕੀਤੀ ਹੈ, ਉਸ ‘ਚ ਉਹ ਕਹਿ ਰਿਹਾ ਹੈ ਕਿ ਛੋਲਿਆਂ, ਪਿਆਜ਼ ਅਤੇ ਟਮਾਟਰ ‘ਚ ਜੀਰਾ ਮਿਲਾ ਕੇ ਅੱਜ ਵੀ ਮੈਨੂੰ ਪੰਜਾਬ ਦਾ ਪੁਰਾਣਾ ਸਵਾਦ ਯਾਦ ਆ ਜਾਂਦਾ ਹੈ। ਦੱਸ ਦੇਈਏ ਕਿ ਦਲਜੀਤ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਜੱਟ ਐਂਡ ਜੂਲੀਅਟ-3 28 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਦੀਆਂ ਪਹਿਲੀਆਂ ਦੋ ਫਿਲਮਾਂ ਜੱਟ ਐਂਡ ਜੂਲੀਅਟ 1 ਅਤੇ 2 ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।