ਐਸਐਨਆਈ ਨੈੱਟਵਰਕ.ਅੰਮ੍ਰਿਤਸਰ
ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਮੇਘਨਾਥ ਨੇ ਦੱਸਿਆ ਕਿ ਪੰਜਾਬ ਅੰਦਰ ਹੋਈ ਆਪ ਪਾਰਟੀ ਦੀ ਇਤਹਾਸਕ ਜਿੱਤ ਤੋਂ ਪਰੇਸ਼ਾਨ ਹਾਰੇ ਹੋਏ ਰਾਜਨੀਤਕ ਪਾਰਟੀਆ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਹਨ
ਕਦੇ ਅੰਮ੍ਰਿਤਸਰ ਵਿੱਚ ਭਗਵਾਨ ਸ਼ਿਵ ਮਾਹਰਾਜ ਜੀ ਦੀ ਮੂਰਤੀ ਤੇ ਸ਼ਰਾਰਤੀ ਅਨਸਰਾਂ ਪਾਸੋ ਮੂਰਤੀ ਖੰਡਿਤ ਕੀਤੀ ਜਾਂਦੀ ਹੈ,ਕਦੇ ਟਾਂਡੇ ਵਿੱਚ ਗਊ ਮਾਤਾ ਦੀ ਹੱਤਿਆ ਅਤੇ ਹੁਣ ਕਲ ਪੰਜਾਬ ਦੇ ਪ੍ਰਸਿੱਧ ਕੱਬਡੀ ਖਿਡਾਰੀ ਸੰਦੀਪ ਨੰਗਲ ਦਾ ਹੋਇਆ ਕਤਲ ਇਹਨਾ ਗਲਾਂ ਵੱਲ ਸਾਫ ਇਸ਼ਾਰਾ ਕਰਦਾ ਹੈ ਕਿ ਪੰਜਾਬ ਨੂੰ ਆਪਣੀ ਜਗੀਰ ਸਮਝਣ ਵਾਲੀ ਰਾਜਨੀਤਕ ਪਾਰਟੀਆ ਆਪਣੇ ਗੁੰਡਾ ਅਨਸਰਾਂ ਦੀ ਮਦਦ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਕੇ ਪੰਜਾਬ ਦੀ ਏਕਤਾ ਅਖੰਡਤਾ ਨੂੰ ਭੰਗ ਕਰ ਸਕਦੇ ਹਨ,ਪੰਜਾਬ ਦੀ ਜਨਤਾ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਅਮਨ ਸ਼ਾਂਤੀ ਬਣਾਏ ਰੱਖਣ ।ਪੰਜਾਬ ਦੀ ਜਨਤਾ ਨੂੰ ਪੂਰਾ ਯਕੀਨ ਹੈ ਕਿ ਪੰਜਾਬ ਦਾ ਭਵਿਖ ਆਪ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ