ਅਕਾਲੀਆਂ ਨੇ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ, ਨਾ ਬਰਦਾਸ਼ਤਯੋਗ- ਸੈਨ

–ਦੇਸ਼ ਦਾ ਚੌਥਾ ਸਤੰਭ ਮੰਨੇ ਜਾਂਦੇ ਪੱਤਰਕਾਰ ਵੀ ਹੁਣ ਨਹੀਂ ਸੁਰੱਖਿਅਤ 

–ਕਿਸੇ ਵੀ ਪੱਤਰਕਾਰ ਸਾਥੀ ਨਾਲ ਧੱਕਾ ਨਹੀ ਕਰਾਂਗੇ ਬਰਦਾਸ਼ਤ 

–ਸੁਖਬੀਰ ਬਾਦਲ ਨੂੰ ਆਪਣੇ ਲੀਡਰਾਂ ਤੇ ਲਗਾਮ ਕੱਸਣ ਦੀ ਸਖਤ ਲੋੜ

–ਜੇਕਰ ਸੂਬਾ ਪ੍ਰਧਾਨ ਤੇ ਅਕਾਲੀਆਂ ਨੇ ਮੁਆਫੀ ਨਾ ਮੰਗੀ ਤਾਂ ਕਵਰੇਜ ਦਾ ਸੂਬੇ ਚ ਹੋਵੇਗਾ ਬਾਈਕਾਟ

SNE NETWORK.CHANDIGARH.

ਬੀਤੇ ਦਿਨੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਮੰਡੀ ਅਰਨੀਵਾਲਾ ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਲੋ ਇਕ ਵਰਕਰ ਮੀਟਿੰਗ ਰੱਖੀ ਗਈ ਸੀ। ਜੋ ਕਿ ਦੇਰ ਸ਼ਾਮ ਕਰੀਬ ਰਾਤ ਦੇ 10 ਕੁ ਵਜੇ ਨਾਲ ਸ਼ੁਰੂ ਹੋਈ ਸੀ। ਇਸ ਦੌਰਾਨ ਕੁਝ ਨੌਜਵਾਨਾਂ ਵਲੋ ਅਕਾਲੀ ਉਮੀਦਵਾਰ ਨੂੰ ਸਵਾਲ ਜਵਾਬ ਕੀਤੇ ਤਾਂ ਮੌਕੇ ਤੇ ਮੌਜੂਦ ਪੱਤਰਕਾਰਾਂ ਵਲੋ ਉਨ੍ਹਾਂ ਸਵਾਲ ਜਵਾਬਾਂ ਨੂੰ ਆਪਣੇ ਮੁਬਾਇਲ ਕੈਮਰੇ ਰਾਹੀ ਰਿਕਾਰਡ ਕਰ ਰਹੇ ਸਨ ਤਾਂ ਮੌਕੇ ਤੇ ਮੌਜੂਦ ਬਾਹਰੀ ਅਕਾਲੀ ਆਗੂਆਂ ਵਲੋ ਕਵਰੇਜ ਕਰ ਰਹੇ ਪੱਤਰਕਾਰਾਂ ਦਾ ਕੈਮਰਾ ਖੋਹਿਆ ਤੇ ਦੋਵੇ ਬਾਂਹਾਂ ਮਰੋੜ ਕੇ ਸਵਾਲ ਜਵਾਬਾਂ ਵਾਲੀ ਵੀਡੀਓ ਡਲੀਟ ਕਰਨ ਵਾਸਤੇ ਧਮਕਾਇਆ ਗਿਆ। ਤੇ ਹੱਥੋਪਾਈ ਕੀਤੀ। ਇਸ ਮੌਕੇ ਚੋਣ ਕਮਿਸ਼ਨ ਵਲੋ ਉਮੀਦਵਾਰ ਨੂੰ ਦਿੱਤੇ ਗਏ ਗੰਨਮੈਨਾਂ ਵਲੋ ਵੀ ਪੱਤਰਕਾਰਾਂ ਨੂੰ ਧੱਕੇ ਮਾਰ ਬਦਸਲੂਕੀ ਕੀਤੀ।

ਜਿਸ ਨੂੰ ਲੈਕੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਪੰਜਾਬ (ਰਜਿ) ਦੇ ਕਾਰਜਕਾਰੀ ਪ੍ਰਧਾਨ ਅਤੇ ਸੂਬਾ ਆਰ ਟੀ ਆਈ ਇੰਚਾਰਜ ਸੁਨੀਲ ਸੈਨ ਵਲੋ ਅਕਾਲੀਆਂ ਵਲੋ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਦੀ ਸਖਤ ਸਬਦਾਂ ਚ ਨਖੇਧੀ ਕੀਤੀ ਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ। ਇਸ ਮੌਕੇ ਸ੍ਰੀ ਸੈਨ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਰਟੀ ਆਗੂਆਂ ਤੇ ਕੰਟਰੋਲ ਰੱਖੇ। 

ਉਨ੍ਹਾ ਕਿਹਾ ਕਿ ਇਕ ਪੱਤਰਕਾਰ ਉਹ ਕੜੀ ਹੈ ਜੋ ਲੋਕਾਂ ਦੀ ਅਵਾਜ ਬਿਨਾਂ ਕਿਸੇ ਤਨਖਾਹ, ਬਿਨਾ ਕਿਸੇ ਕਮਿਸ਼ਨ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਦਾ ਹੈ। ਇਕ ਪੱਤਰਕਾਰ ਹੀ ਹੈ ਜੋ ਬਿਨਾਂ ਕਿਸੇ ਲਾਲਚ ਦੇ ਲੋਕ ਸੇਵਾ ਕਰਦਾ ਹੈ ਘਰ ਬੈਠੇ ਲੋਕਾਂ ਨੂੰ ਦੇਸ਼ ਦੁਨੀਆ ਚ ਹੋਣ ਵਾਲੀਆਂ ਗਤੀਵਿਧੀਆ, ਘਟਨਾਵਾਂ ਆਦਿ ਘਰ ਘਰ ਪਹੁੰਚਾਉਣ ਦਾ ਕੰਮ ਕਰਦਾ ਹੈ। 

ਇਸ ਮੌਕੇ ਮੰਡੀ ਅਰਨੀਵਾਲਾ ਦੀ ਹੋਈ ਮੰਦਭਾਗੀ ਘਟਨਾ ਤੇ ਸਖਤ ਨੋਟਿਸ ਲੈਂਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਸੁਨੀਲ ਸੈਨ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਰਾਤ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੈ ਉਹ ਜਨਤਕ ਹੋ ਕੇ ਮੁਆਫੀ ਮੰਗੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਵਰਕਰ ਉਪਰ ਸਖਤ ਐਕਸ਼ਨ ਲਵੇ। ਜੇਕਰ ਅਗਲੇ 24 ਘੰਟਿਆਂ ਚ ਸੂਬਾ ਪ੍ਰਧਾਨ ਸ ਬਾਦਲ ਜਾਂ ਉਕਤ ਕਥਿਤ ਬਦਸਲੂਕੀ ਕਰਨ ਵਾਲਾ ਮੁਆਫੀ ਨਹੀਂ ਮੰਗਦਾ ਤਾਂ ਪੂਰੇ ਸੂਬੇ ਚ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਪੰਜਾਬ (ਰਜਿ) ਦੇ ਸਮੂਹ ਪੱਤਰਕਾਰ ਸ੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਲੋਕ ਸਭਾ ਚੋਣਾਂ ਚ ਕਵਰੇਜ ਦਾ ਪੂਰਨ ਬਾਈਕਾਟ ਕਰਨਗੇ। ਇਸ ਮੌਕੇ ਸੂਬਾ ਪ੍ਰਧਾਨ ਸੈਨ ਨੇ ਕਿਹਾ ਕਿ ਅਸੀਂ ਕਿਸੇ ਵੀ ਪੱਤਰਕਾਰ ਸਾਥੀ ਨਾਲ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀ ਕਰਾਂਗੇ ਚਾਹੇ ਉਹ ਕਿਸੇ ਵੀ ਪ੍ਰੈੱਸ ਐਸੋਸੀਏਸ਼ਨ ਨਾਲ ਜੁੜਿਆ ਹੋਵੇ।

Add reaction
100% LikesVS
0% Dislikes