ਮਾਮਲਾ 25% ਕੋਟੇ ਦੀਆਂ ਸੀਟਾਂ ਦਾ —ਬਲਾਕ ਸਿੱਖਿਆ ਅਧਿਕਾਰੀ ਵੱਲੋਂ ਆਖਰ ਜਾਂਚ ਸ਼ੁਰੂ 


ਨਿਪਸ ਸਕੂਲ ਨੂੰ 7 ਜਨਵਰੀ 2022 ਨੂੰ ਕੀਤਾ ਤਲਬਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੀ ਟੀਮ ਸ਼ਾਮਲ ਤਫਤੀਸ਼ 

ਅੰਮ੍ਰਿਤਸਰ,6, ਜਨਵਰੀ (ਨਿਤਿਨ ਧਵਨ) 

ਬਲਾਕ ਰਈਆ ਦੇ ਨਾਲ ਸਬੰਧਿਤ ਪ੍ਰਾਈਵੇਟ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਂਦਾ ਜਾ ਚੁੱਕਾ ਹੈ।  ਦੱਸਣਾ ਬਣਦਾ ਹੈ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਦੀ ਸਿਕਾਇਤ ਨੂੰ ਅਧਾਰ ਮੰਨਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਲ੍ਹਾ ਅਧਿਕਾਰੀ ਨੇ ਬੁਤਾਲਾ ਸਥਿਤ ਨਿਊ ਇੰਡੀਅਨ ਪਬਲਿਕ ਸਕੂਲ ਸਮੇਤ ਕਈ ਸਕੂਲਾਂ ਦੁਆਲੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

ਅਫਸਰ ਨੀਂਦ ਚੋਂ ਜਾਗੇ

ਹਫ਼ੜਾ ਦਫ਼ੜੀ ਚ ਨਿਪਸ ਸਕੂਲ ਬੁਤਾਲਾ ਦੀ ਜਾਂਚ ਕਰਨ ਲਈ ਨਿਕਲੇ  ਬੀਈਓ ਦਿਲਬਾਗ ਸਿੰਘ ਤੁੜ ਜਿਉਂ ਹੀ ਬੁਤਾਲਾ ਵਿਖੇ ਨਿਪਸ ਸਕੂਲ ਪੁੰਹਚੇ ਤਾਂ ਉਥੇ ਜਿੰਦਰਾ ਲੱਗਾ ਦੇਖਕੇ ਬੇਰੰਗ ਤਾਂ ਪਰਤੇ, ਪਰ ਸ਼ਿਕਾਇਤ ਕਰਤਾ ਧਿਰ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਜਨ-ਸੈਕਟਰੀ ਕਵਲਜੀਤ ਕੌਰ ਗਿੱਲ, ਪੀਏ ਗੁਰਪ੍ਰੀਤ ਸਿੰਘ ਖਾਲਸਾ ਅਤੇ ਟੀਮ ਨੂੰ  ਸ਼ਾਮਿਲ ਤਫਤੀਸ਼ ਕਰਨ ਲਈ ਪਿੰਡ ਜੋਧੇ ਪੁੰਹਚ ਗਏ।

ਕਨੂੰਨੀ ਤੱਥ ਪ੍ਰਾਪਤ ਕੀਤੇ

ਜਾਂਚ ਟੀਮ ਦੇ ਅਧਿਕਾਰੀ ਨੂੰ ਨਿਪਸ ਅਤੇ ਹੋਰਨਾਂ ਸਕੂਲਾਂ ਖ਼ਿਲਾਫ਼ ਪ੍ਰਮਾਣਿਤ ਦਸਤਾਵੇਜ਼ ਦੀਆਂ ਕਾਪੀਆਂ ਸੌਂਪਦਿਆਂ ਹੋਇਆ ਮੌਕੇ ਤੇ ਮੌਜੂਦਾ ਪ੍ਰੈੱਸ ਵਾਲਿਆਂ ਨੂੰ ਦੱਸਿਆ ਕਿ ਸੰਸਥਾ ਸ਼ਿਕਾਇਤ ਤੇ ਜਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਦੇ ਵਿਭਾਗੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਪੱਧਰ ਦੇ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਤੁੜ ਨੂੰ ਅਸੀਂ ਸਿੱਖਿਆ ਦਾ ਅਧਿਕਾਰੀ ਕਨੂੰਨ 2009 ਦੀ ਉਲੰਘਣਾਂ ਕਰਦੇ ਸਕੂਲਾਂ ਦੀ ਸੂਚੀ ਸੌਪੀ ਹੈ ਅਤੇ ਸਾਬਤ ਕੀਤਾ ਹੈ ਕਿ ਨਿੱਜੀ ਸਕੂਲ ਕੋਟੇ ਦੀਆਂ ਸੀਟਾਂ ਵੇਚਣ ਦਾ ਗੁਨਾਹ 2010 ਤੋਂ ਕਰਦਾ ਆ ਰਿਹਾ ਹੈ।

ਨਿਰਪੱਖ ਜਾਂਚ ਦਾ ਭਰੋਸਾ 

ਬੀਈਓ ਬਲਾਕ ਰਈਆ 2 ਐਲੀਮੈਂਟਰੀ ਦਲਬਗ  ਸਿੰਘ ਤੁੜ ਨੇ ਕਿਹਾ ਕਿ ਮੈਂ ਪ੍ਰਾਈਵੇਟ ਸਕੂਲਾਂ ਚ 25% ਕੋਟੇ ਦੀਆਂ ਸੀਟਾਂ ਦੀ ਬਹਾਲੀ ਨੂੰ ਲੈਕੇ ਜਾਂਚ ਸ਼ੁਰੂ ਕੀਤੀ ਹੈ। ਸ਼ਿਕਾਇਤ ਕਰਤਾ ਧਿਰ ਨੂੰ ਸ਼ਾਮਲ ਤਫਤੀਸ਼ ਕਰ ਲਿਆ ਗਿਆ ਹੈ, ਨਿਪਸ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ 7 ਜਨਵਰੀ ਦਾ ਨੋਟਿਸ ਜਾਰੀ ਕਰਕੇ ਤਲਬ ਕਰ ਲਿਆ ਗਿਆ ਹੈ।

ਇਸ ਮੌਕੇ ਮਾਸਟਰ ਪ੍ਰਤਾਪ ਸਿੰਘ, ਮਾਸਟਰ ਚੰਨਦੀਪ ਸਿੰਘ ਬੁਤਾਲਾ, ਲਛਮਨ ਬਿਆਸ, ਮਨਿੰਦਰ ਸਿੰਘ ਜੋਧੇ, ਸੋਨੂੰ ਜੋਧੇ ਆਦਿ ਹਾਜਰ ਸਨ।

100% LikesVS
0% Dislikes