SNE NETWORK.CHANDIGARH.
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਮੁੜ ਜਾਂਚ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਰੀਚੈਕਿੰਗ ਲਈ ਅਪਲਾਈ ਕੀਤਾ ਸੀ ਉਹ ਇਸ https://registration2023.pseb.ac.in/Recheck/RecheckUpdateList ‘ਤੇ ਕਲਿੱਕ ਕਰਕੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਬੋਰਡ ਵੱਲੋਂ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਵਿਦਿਆਰਥੀ ਰੀ-ਚੈਕਿੰਗ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਵਿਦਿਆਰਥੀ ਲਈ ਰੀਚੈਕਿੰਗ ਫਾਰਮ ਅਤੇ ਫੀਸ ਦੀ ਰਸੀਦ ਦਾ ਪ੍ਰਿੰਟਆਊਟ ਹੋਣਾ ਜ਼ਰੂਰੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਸਾਈਟ https://www.pseb.ac.in/ ‘ਤੇ ਜਾ ਕੇ ਰੀਚੈਕਿੰਗ ਫਾਰਮ ਦੁਬਾਰਾ ਭਰਿਆ ਜਾ ਸਕਦਾ ਹੈ।

